ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਲੋਂ ਛੱਤੀਸ਼ਗੜ੍ਹ ’ਚ ਐਂਟੀ- ਨਕਸਲ ਓਪਰੇਸ਼ਨ ’ਚੇ ਫਸੇ ਬੀ.ਐਸ.ਐਫ ਇੰਸਪੈਕਟਰ ਦੀ ਬੇਟੀ  ਦਾ ਜਨਮ ਦਿਨ ਖ਼ਾਸ ਢੰਗ ਨਾਲ ਮਨਾ ਕੇ ਉਸਦੇ ਚਿਹਰੇ ’ਤੇ ਲਿਆਂਦੀ ਖੁਸ਼ੀ

ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਲੋਂ ਛੱਤੀਸ਼ਗੜ੍ਹ ’ਚ ਐਂਟੀ- ਨਕਸਲ ਓਪਰੇਸ਼ਨ ’ਚੇ ਫਸੇ ਬੀ.ਐਸ.ਐਫ ਇੰਸਪੈਕਟਰ ਦੀ ਬੇਟੀ  ਦਾ ਜਨਮ ਦਿਨ ਖ਼ਾਸ ਢੰਗ ਨਾਲ ਮਨਾ ਕੇ ਉਸਦੇ ਚਿਹਰੇ ’ਤੇ ਲਿਆਂਦੀ ਖੁਸ਼ੀ

ਜਲੰਧਰ, 11 ਮਈ (ਸੰਦੀਪ) – ਇਕ ਵਿਸ਼ੇਸ਼ ਪਹਿਲ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਇਕ ਲੜਕੀ ਲਈ ਪਿਤਾ ਦੀ ਭੂਮਿਕਾ ਨਿਭਾਉਂਦਿਆਂ ਜਿਸ ਦਾ ਪਿਤਾ ਸੀਮਾ ਸੁਰੱਖਿਆ ਬਲ ਵਿੱਚ ਇੰਸਪੈਕਟਰ ਹਨ ਅਤੇ ਕੋਵਿਡ-19 ਮਹਾਂਮਾਰੀ ਕਰਕੇ ਛੱਡੀਸ਼ਗੜ੍ਹ ਵਿਖੇ ਫਸੇ ਹੋਏ ਹਨ।
                   ਇੰਸਪੈਕਟਰ ਦਇਆ ਨੰਦ ਜੋ ਕਿ ਜਲੰਧਰ ਨਾਲ ਸਬੰਧਿਤ ਹਨ ਹਾਲ ਹੀ ਵਿੱਚ ਐਂਟੀ-ਨਕਸਲੀ ਓਪਰੇਸ਼ਨ ਕਰਕੇ ਛੱਡੀਸ਼ਗੜ੍ਹ ਵਿਖੇ ਤਾਇਨਾਤ ਹਨ ਤੇ ਕਰਫ਼ਿਊ/ਲਾਕਡਾਊਨ ਕਰਕੇ ਛੁੱਟੀ ’ਤੇ ਨਹੀਂ ਆ ਸਕੇ। ਉਸ ਦੀ ਬੇਟੀ ਕੋਮਲਦੀਪ ਸਵੇਨ ਜੋ ਕਿ ਬੀ.ਡੀ.ਐਸ. ਦੇ ਫਾਈਨਲ ਸਾਲ ਵਿੱਚ ਪੜਾਈ ਕਰ ਰਹੀ ਹੈ ਦਾ ਅੱਜ ਜਨਮ ਦਿਨ ਹੈ।
                   ਜਦੋਂ ਇਹ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਜਲੰਧਰ ਅਤੇ ਪੁਲਿਸ ਕਮਿਸ਼ਨਰ ਜਲੰਧਰ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਵਲੋਂ ਲੜਕੀ ਦਾ ਜਨਮ ਦਿਨ ਵਿਸ਼ੇਸ਼ ਢੰਗ ਨਾਲ ਮਨਾਉਣ ਦਾ ਫ਼ੈਸਲਾ ਲਿਆ ਗਿਆ। ਦੋਵਾਂ ਅਧਿਕਾਰੀਆਂ ਵਲੋਂ ਹੋਰਨਾਂ ਕਰਮੀਆਂ ਨਾਲ  ਕਾਲਾ ਸੰਗਿਆ ਰੋਡ ’ਤੇ ਈਸ਼ਵਰ ਨਗਰ ਵਿਖੇ ਇੰਸਪੈਕਟਰ ਦੇ ਘਰ ਜਾ ਕੇ ਦੇਸ਼ ਦੇ ਮਹਾਨ ਸਪੂਤ ਦੀ ਬੇਟੀ ਦਾ ਜਨਮ ਦਿਨ ਬਹੁਤ ਹੀ ਵਧੀਆ ਢੰਗ ਨਾਲ ਮਨਾਇਆ ਗਿਆ। ਇਸ ’ਤੇ ਲੜਕੀ ਕੋਮਲਦੀਪ ਸਵੇਨ ਅਤੇ ਉਸ ਦੇ ਸਾਰੇ ਪਰਿਵਾਰ ਨੂੰ ਬਹੁਤ ਹੈਰਾਨੀ ਹੋਈ ਜਦੋਂ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਲੋਂ ਉਨ੍ਹਾਂ ਦੇ ਘਰ ਕੇਕ ਅਤੇ ਤੋਹਫ਼ੇ ਲੈ ਕੇ ਪਹੁੰਚੇ।  
                   ਅਧਿਕਾਰੀਆਂ ਵਲੋਂ ਲੜਕੀ ਦਾ ਜਨਮ ਦਿਨ ਮਨਾਉਂਦਿਆਂ ਪੂਰੇ ਪਰਿਵਾਰ ਨੂੰ ਬੇਟੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਗਈ। ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਉਨ੍ਹਾਂ ਸਾਰਿਆਂ ਲਈ ਬਣੇ ਮਾਣ ਵਾਲੀ ਗੱਲ ਹੈ ਕਿ ਅਜਿਹੇ ਮੁਸ਼ਕਿਲ  ਹਲਾਤਾਂ ਵਿੱਚ ਦੇਸ਼ ਦੀ ਸੇਵਾ ਕਰਨ ਵਾਲੇ ਬਹਾਦਰ ਪਰਿਵਾਰ ਨਾਲ ਉਹ ਅੱਜ ਉਨ੍ਹਾਂਦੇ ਘਰ ਵਿਖੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸਮੁੱਚਾ ਦੇਸ਼ ਅਤੇ ਖਾਸ ਕਰਕੇ ਜਲੰਧਰ ਦੇਸ਼ ਦੇ ਇਸ ਸਪੂਤ ਦਾ ਹਮੇਸ਼ਾਂ ਰਿਣੀ ਰਹੇਗਾ।
                             ਇਸ ਮੌਕੇ ਕੋਮਲਦੀਪ ਉਸ ਦੀ ਮਾਂ ਕਮਲਜੀਤ ਕੌਰ ਅਤੇ ਸ੍ਰੀ ਸ਼ੁਬਮ ਸਵੇਨ ਵਲੋਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਵਲੋਂ ਉਨ੍ਹਾਂ ਦੀ ਬੇਟੀ ਦੇ ਜਨਮ ਦਿਨ ਨੂੰ ਯਾਦਗਾਰ ਦਿਨ ਬਣਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਪਾਸ ਲਫਜ਼ ਨਹੀਂ ਹਨ ਜਿਨਾਂ ਨਾਲ ਉਹ ਇਨ੍ਹਾਂ ਅਧਿਕਾਰੀਆਂ ਦਾ ਧੰਨਵਾਦ ਕਰ ਸਕਣ ਜੋ ਕੋਵਿਡ-19 ਮਹਾਂਮਾਰੀ ਦੌਰਾਨ ਅਪਣਾ ਕੀਮਤੀ ਸਮਾਂ ਕੱਢ ਕੇ ਉਨਾਂ ਦੀ ਬੇਟੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਵਲੋਂ ਸਮਾਜ ਦੀ ਸੱਚੀ ਸੇਵਾ  ਕੀਤੀ ਜਾ ਰਹੀ ਹੈ ਅਤੇ ਜਲੰਧਰ ਵਾਸੀਆਂ ਲਈ ਇਹ ਬਣੇ ਮਾਣ ਦੀ ਗੱਲ ਹੈ ਕਿ ਇਹ ਅਧਿਕਾਰੀ ਜਲੰਧਰ ਵਿਖੇ ਤਾਇਨਾਤ ਹਨ।

super visa